ਦੇਖੋ ਕਿਸਮਤ ਦੇ ਰੰਗ ਟਿੱਕ-ਟੋਕ ਨੇ ਬਦਲੀ ਇਹਨਾਂ ਸਰਦਾਰ ਮੁੰਡਿਆਂ ਦੀ ਜ਼ਿੰਦਗੀ ਦਿਲਜੀਤ ਦੋਸਾਂਝ ਨੇ ਇਸ ਗਾਣੇ ‘ਚ ਆਉਣਗੇ ਨਜ਼ਰ!

0
63

ਦੇਖੋ ਕਿਸਮਤ ਦੇ ਰੰਗ ਟਿੱਕ-ਟੋਕ ਨੇ ਬਦਲੀ ਇਹਨਾਂ ਸਰਦਾਰ ਮੁੰਡਿਆਂ ਦੀ ਜ਼ਿੰਦਗੀ ਦਿਲਜੀਤ ਦੋਸਾਂਝ ਨੇ ਇਸ ਗਾਣੇ ‘ਚ ਆਉਣਗੇ ਨਜ਼ਰ!

ਇਸ ਚ ਕੋਈ ਸ਼ੱਕ ਨਹੀਂ ਹੈ ਕਿਸਮਤ ਬਦਲਣ ਚ ਦੇਰ ਨਹੀਂ ਲੱਗਦੀ ਹੁਣ ਟਿੱਕ-ਟੋਕ ਨੇ ਇਨ੍ਹਾਂ ਸਰਦਾਰ ਮੁੰਡਿਆ ਦੀ ਜਿੰਦਗੀ ਬਦਲ ਤੀ ਹੈ ਤੁਹਾਨੂੰ ਦੱਸ ਦੇਈਏ ਕਿ ਇਹ ਨੌਜਵਾਨ ਹੁਣ ਦਿਲਜੀਤ ਦੋਸਾਂਝ ਨੇ ਗਾਣੇ ‘ਚ ਆਉਣਗੇ ਨਜ਼ਰ! ਆਉ ਜਾਣਦੇ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ ਹੁਣ ਤੱਕ ਕਈ ਲੋਕਾਂ ਨੂੰ ਸੋਸ਼ਲ ਮੀਡੀਆ ਨੇ ਰਾਤੋ ਰਾਤ ਸਟਾਰ ਬਣਾ ਦਿੱਤਾ ਹੈ ਗੁਰਪ੍ਰੀਤ ਸੋਨੀ ਅਜਿਹਾ ਹੀ ਇੱਕ ਨੌਜਵਾਨ ਹੈ। ਜਿਸ ਦੀ ਟਿੱਕ ਟੋਕ ਐਪ ਨੇ ਜ਼ਿੰਦਗੀ ਹੀ ਬਦਲਕੇ ਰੱਖ ਦਿੱਤੀ ਹੈ । ਆਪਣੇ ਸਾਥੀਆਂ ਨਾਲ ਮਿਲਕੇ ਇਹ ਨੌਜਵਾਨ ਟਿੱਕ ਟੋਕ ਵੀਡਿਓ ਬਣਾਕੇ ਪਾਉਂਦਾ ਸੀ।ਇਹਨਾਂ ਵੀਡਿਓ ਰਾਹੀਂ ਗੁਰਪ੍ਰੀਤ ਤੇ ਉਸ ਦੇ ਸਾਥੀਆਂ ਨੂੰ ਏਨੇਂ ਪ੍ਰਸਿੱਧੀ ਮਿਲੀ ਕਿ ਪਊਂਟਾ ਸਾਹਿਬ ਦੇ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਇਹਨਾਂ ਨੌਜਵਾਨਾਂ ਨੂੰ ਹਰ ਕੋਈ ਜਾਨਣ ਲੱਗ ਗਿਆ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਵੀਡਿਓ ਰਾਹੀਂ ਇਹ ਨੌਜਵਾਨ ਪੇਸ਼ ਕਰਦੇ ਸਨ।

ਇੱਥੇ ਹੀ ਬੱਸ ਨਹੀਂ ਜਦੋਂ ਗੁਰਪ੍ਰੀਤ ਸੋਨੀ ਤੇ ਉਸ ਦੇ ਸਾਥੀਆਂ ਦੀ ਵੀਡਿਓ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਕੋਲ ਪਹੁੰਚੀ ਤਾਂ ਉਹ ਵੀ ਇਹਨਾਂ ਮੁੰਡਿਆਂ ਤੋਂ ਬਹੁਤ ਪ੍ਰਭਾਵਿਤ ਹੋਏ। ਆਪਣੀ ਕਿਸੇ ਫ਼ਿਲਮ ਦੇ ਗਾਣੇ ਵਿੱਚ ਦਿਲਜੀਤ ਦੋਸਾਂਝ ਇਹਨਾਂ ਮੁੰਡਿਆਂ ਨੂੰ ਲਾਂਚ ਕਰ ਰਿਹਾ ਹੈ। ਗੁਰਪ੍ਰੀਤ ਤੇ ਉਸ ਦੇ ਸਾਥੀ ਦਿਲਜੀਤ ਦੇ ਗਾਣੇ ਦੀ ਵੀਡਿਓ ਵਿੱਚ ਫੰਨੀ ਕਰੈਕਟਰ ਵਿੱਚ ਹੀ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਪ੍ਰੀਤ ਤੇ ਉਸ ਦੇ ਸਾਥੀ ਖੁਲੀਆਂ ਪੈਂਟਾਂ ਵਾਲਿਆਂ ਦੇ ਨਾਂ ਨਾਲ ਮਸ਼ਹੂਰ ਹਨ।ਅੱਜ ਦੇ ਪੰਜਾਬੀ ਕਲਾਕਾਰਾਂ ਵਿਚ ਦਿਲਜੀਤ ਦੋਸਾਂਝ ਦਾ ਨਾਮ ਸੱਭ ਤੋਂ ਉਪਰ ਆਉਂਦਾ ਹੈ। ਫਿਰ ਚਾਹੇ ਉਹ ਦਿਲਜੀਤ ਦੇ ਗਾਣਿਆਂ ਦੀ ਗੱਲ ਹੋਵੇ,ਚਾਹੇ ਉਨ੍ਹਾਂ ਦੇ ਅੰਦਾਜ਼ ਤੇ ਚਾਹੇ ਦਿਲਜੀਤ ਦੀਆਂ ਸ਼ਰਾਰਤਾਂ ਦੀ, ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਵਿਚ ਇੱਕ ਬ੍ਰਾਂਡ ਬਣ ਚੁੱਕੇ ਹਨ। ਦਿਲਜੀਤ ਹਮੇਸ਼ਾ ਅਪਣੇ ਸਰੋਤਿਆਂ ਲਈ ਕੁਝ ਨਵਾਂ ਲੈ ਕੇ ਆਉਂਦੇ ਹਨ ਉਨ੍ਹਾਂ ਨੇ ਪਹਿਲਾਂ ਸ਼ਾਨਦਾਰ ਗਾਇਕੀ ਨਾਲ ਮਿਊਜ਼ਿਕ ਇੰਡਸਟਰੀ ‘ਚ ਆਪਣਾ ਲੋਹਾ ਮਨਵਾਇਆ ਅਤੇ ਫਿਰ ਉਨ੍ਹਾਂ ਨੇ ਪੰਜਾਬੀ ਸਿਨੇਮਾ ‘ਚ ਵੀ ਤਹਿਲਕਾ ਮਚਾ ਦਿੱਤਾ।

Tik Tok Punjabi,Tik Tok Punjabi Boys,Tik Tok Punjabi Girls,Tik Tok Punjabi Stars,Tik Tok Punjabi Videos,Tik Tok Punjabi Diljit Dosanjh,Tik Tok Punjabi Boys 2019

LEAVE A REPLY

Please enter your comment!
Please enter your name here