Sri Guru Nanak Dev University – Pakistan

0
46

ਇਮਰਾਨ ਖ਼ਾਨ ਵੱਲੋਂ ਨਨਕਾਣਾ ਸਾਹਿਬ ਵਿਖੇ ‘ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ’ ਬਣਾਉਣ ਦਾ ਐਲਾਨ

ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਸਿੱਖਾਂ ਲਈ ਵੱਡਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਹੈ। ਸ੍ਰੀ ਖ਼ਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਾਬਾ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਇਕ ਜੰਗਲੀ ਰੱਖ ਬਣਾਵੇਗੀ ਅਤੇ ਨਨਕਾਣਾ ਸਾਹਿਬ ਵਿਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਵੀ ਕਾਇਮ ਕੀਤੀ ਜਾਵੇਗੀ। ਦੱਸ ਦਈਏ ਕਿ ਪਿਛੇ ਜਿਹੇ ਖਬਰਾਂ ਆਈਆਂ ਸਨ ਕਿ ਨਨਕਾਣਾ ਸਾਹਿਬ ਵਿਖੇ ਬਣਾਈ ਜਾਣ ਵਾਲੀ ‘ਬਾਬਾ ਗੁਰੂ ਨਾਨਕ ਯੂਨੀਵਰਸਿਟੀ’ ਦਾ ਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਥਾਂ ਮੁਰੀਦਕੇ ਜਿਲ੍ਹਾ ਸ਼ੇਖੂਪੁਰਾ ਵਿਖੇ ਤਬਦੀਲ ਕਰਨ ਦੀ ਯੋਜਨਾ ਹੈ।

ਇਸ ਉਤੇ ਸਿੱਖ ਸੰਗਤ ਨੇ ਇਤਰਾਜ਼ ਕੀਤਾ ਸੀ। ਸਿੱਖਾਂ ਦੀ ਮੰਗ ਸੀ ਕਿ ਇਹ ਯੂਨੀਵਰਸਿਟੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹੀ ਬਣਾਈ ਜਾਣੀ ਚਾਹੀਦੀ ਹੈ। ਪਾਕਿਸਤਾਨ ਸਰਕਾਰ ਵੱਲੋਂ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਕਰਨ ਸਮੇਂ ਇਹ ਸ੍ਰੀ ਨਨਕਾਣਾ ਸਾਹਿਬ ਵਿਖੇ ਹੀ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਬਾਅਦ ਵਿਚ ਇਹ ਸਥਾਨ ਬਦਲਣ ਦੀ ਯੋਜਨਾ ਬਣ ਗਈ ਗਈ ਸੀ। ਹੁਣ ਇਮਰਾਨ ਖਾਨ ਸਰਕਾਰ ਨੇ ਇਹ ਐਲਾਨ ਕਰ ਕੇ ਸਿੱਖਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵੱਲੋਂ ਯੂਨੀਵਰਸਿਟੀ ਸ੍ਰੀ ਨਨਕਾਣਾ ਸਾਹਿਬ ਵਿਖੇ ਹੀ ਸਥਾਪਤ ਕਰਨ ਦੀ ਮੰਗ ਦਾ ਇੱਕ ਮਤਾ ਪਾਸ ਕਰਦਿਆਂ ਇਸ ਸਬੰਧੀ ਪੁਰਜ਼ੋਰ ਯਤਨ ਕਰਨ ਦਾ ਫੈਸਲਾ ਕੀਤਾ ਗਿਆ ਸੀ।

Pakistan’s Imran Khan government has made a big announcement for the Sikhs. Prime Minister Imran Khan has announced the formation of Baba Guru Nanak Dev University at Nankana Sahib. Mr. Khan said that his government will make a wild place in the name of Baba Guru Nanak Dev and Baba Guru Nanak University would also be set up in Nankana Sahib. Let me tell you that there was a report earlier that the place of ‘Baba Guru Nanak University’ at Nankana Sahib, instead of Sri Nankana Sahib, is planned to be shifted to Sheikhupura district.

The Sikh sangat objected to it. The demand of Sikhs was that this university should be built at Sri Nankana Sahib, the sanctum of the first king Sri Guru Nanak Dev Ji. It was announced at the Nankana Sahib only when the decision was made by the Pakistan Government to set up a university, but it was later planned to change this place. Now the Imran Khan government has announced a big gift to the Sikhs. It is to be mentioned that last year a decision was taken by the gathering of the internal committee at Gurdwara Sri Ber Sahib Sultanpur Lodhi and it was decided to make a concerted effort in this regard by passing a resolution demanding the establishment of University at Nankana Sahib.

Sri Guru Nanak Dev University Pakistan,Sri Guru Nanak Dev University Pakistan 2020,Sri Guru Nanak Dev University Pakistan Collage,Sri Guru Nanak Dev University Pakistan Admission,Sri Guru Nanak Dev University Pakistan Photos,Sri Guru Nanak Dev University Pakistan Pictures,Sri Guru Nanak Dev University Pakistan Wallpapers

LEAVE A REPLY

Please enter your comment!
Please enter your name here