Punjabi Writer Narinder Singh Kapoor One Line Status

0
27

Punjabi Writer Narinder Singh Kapoor One Line Status

ਨਰਿੰਦਰ ਸਿੰਘ ‘ਕਪੂਰ’ ਦੀ ਕਲਮ ਤੋਂ…….

1. ਘੱਟ ਖਾਧੇ,ਘੱਟ ਸੁਤੇ ਅਤੇ ਘੱਟ ਖਰਚੇ ਦਾ ਕਦੇ ਵੀ ਪਛਤਾਵਾ ਨਹੀਂ ਹੁੰਦਾ।

2. ਜੇ ਅੰਦਰ ਚਾਅ ਹੋਵੇ ਤਾਂ ਲੰਗੜੇ ਵੀ ਨੱਚਣ ਲੱਗ ਪੈਂਦੇ ਹਨ।

3. ਜ਼ਾਲਮ ਮਰ ਜਾਂਦਾ ਹੈ ਅਤੇ ਉਸਦਾ ਰਾਜ ਮੁੱਕ ਜਾਂਦਾ ਹੈ,ਸ਼ਹੀਦ ਮਰ ਜਾਂਦਾ ਹੈ ਤੇ ਉਸਦਾ ਰਾਜ ਆਰੰਭ ਹੋ ਜਾਂਦਾ ਹੈ।

4. ਆਕੜ ਕੇ ਨੱਚਿਆ ਨਹੀਂ ਜਾ ਸਕਦਾ,ਗੁੱਸੇ ਨਾਲ ਗਾਇਆ ਨਹੀਂ ਜਾ ਸਕਦਾ।

5. ਅਮੀਰੀ ਇਸ ਗੱਲ ਵਿਚ ਹੁੰਦੀ ਹੈ ਕਿ ਕਿੰਨੇ ਘਰਾਂ ਦੇ ਬੂਹੇ ਤੁਹਾਡੀ ਉਡੀਕ ਵਿਚ ਖੁਲੇ ਹਨ।

6. ਆਪਣੀ ਅੰਤਿਮ ਅਰਦਾਸ ਦੇ ਭੋਗ ਵਾਲੇ ਕਾਰਡ ਤੇ ਤੁਸੀਂ ਜੋ ਛਪਵਾਉਣਾਂ ਪਸੰਦ ਕਰੋਗੇ ਉਸਨੂੰ ਧਿਆਨ ਵਿਚ ਰਖਕੇ ਜੀਉ।

7. ਸਦਾ ਗਿਲੀ ਰਹਿਣ ਕਰਕੇ ਜੀਭ ਦੇ ਤਿਲਕਣ ਦਾ ਹਮੇਸ਼ਾਂ ਡਰ ਰਹਿੰਦਾ ਹੈ।

8. ਜੇ ਲੜਨਾ ਚਾਹੁੰਦੇ ਹੋ ਤਾਂ ਉਥੇ ਲੜੋ, ਜਿਥੇ ਤੁਸੀਂ ਲੜਨਾ ਚਾਹੁੰਦੇ ਹੋ ਨਾ ਕਿ ਉਥੇ ਜਿਥੇ ਵਿਰੋਧੀ ਲੜਨਾ ਚਾਹੁੰਦਾ ਹੈ।

9. ਕੁਖ ਦੇ ਵੱਡੇ ਰੂਪ ਨੂੰ ਘਰ ਕਹਿੰਦੇ ਹਨ।

10. ਆਪਣੀ ਔਕਾਤ ਨਾਲੋਂ ਮਹਿੰਗੀ ਖਰੀਦੀ ਚੀਜ਼ ਸਾਂਭੀ ਜਾਂਦੀ ਹੈ ਵਰਤੀ ਨਹੀਂ।

11. ਜਿਸ ਨਾਲ ਦੁਰਘਟਨਾ ਵਾਪਰਦੀ ਹੈ ਉਹ ਬੇਹੋਸ਼ ਹੋ ਜਾਂਦਾ ਹੈ ਬਾਕੀ ਸਾਰੇ ਹੋਸ਼ ਵਿਚ ਆ ਜਾਂਦੇ ਹਨ।

12. ਜੀਵਨ ਦਾ ਦੁਖਾਂਤ ਇਹ ਨਹੀਂ ਕਿ ਇਹ ਜਲਦੀ ਮੁਕ ਜਾਂਦਾ ਹੈ ਸਗੌਂ ਇਹ ਹੈ ਕਿ ਅਸੀਂ ਜਿਉਣਾਂ ਆਰੰਭ ਹੀ ਨਹੀਂ ਕਰਦੇ।

13. ਕਾਹਲ ਨਾ ਕਰੋ,ਜਲਦੀ ਸ਼ੂਰੂ ਕਰੋ।

14. ਜੇ ਮਹਾਨਤਾ ਨੂੰ ਅਨੁਭਵ ਕਰਨਾ ਹੋਵੇ ਤਾਂ ਕਿਸੇ ਉਸ ਨੂੰ ਗਲੇ ਲਗਾ ਕੇ ਵੇਖੋ ਜਿਸ ਨੇ ਤੁਹਾਡੇ ਨਾਲ ਵਧੀਕੀ ਕੀਤੀ ਹੋਵੇ।

15. ਗਰਮ ਦਿਮਾਗਾਂ ਅਤੇ ਠੰਡੇ ਦਿਲਾਂ ਨੇ ਅਜੇ ਤਕ ਕੋਈ ਸਮੱਸਿਆ ਹੱਲ ਨਹੀਂ ਕੀਤੀ।

16. ਲੋਕ ਚਿੰਤਾ ਕਰਦੇ ਹਨ ਕਿ ਕਲ ਕੀ ਹੋਵੇਗਾ ਚਿੰਤਾ ਇਹ ਕਰਨੀ ਚਾਹੀਦੀ ਹੈ ਕਿ ਜੋ ਅੱਜ ਕਰ ਰਹੇ ਹਾਂ ਉਸਦੇ ਕੱਲ ਸਿੱਟੇ ਕੀ ਨਿਕਲਣਗੇ।

17. ਚੰਗਾ ਇਲਾਜ ਉਹ ਹੈ ਜੋ ਮਨੁੱਖ ਨੂੰ ਰੋਗ ਤੇ ਦਵਾਈ ਦੋਹਾਂ ਤੋਂ ਮੁਕਤ ਕਰੇ।

18. ਧੀ ਮਰ ਜਾਣੀ ਕਿਹਾਂ ਵੀ ਹੱਸਦੀ ਹੈ ਅਤੇ ਖਸਮਾਂ ਖਾਣੀਂ ਕਿਹਾਂ ਵੀ ਨੀ ਰੋਂਦੀ।

19. ਸਿਆਣਪ ਤੋਂ ਬਿਨਾਂ ਚੁੱਪ ਰਹਿਣਾਂ ਸੰਭਵ ਨਹੀਂ ਹੁੰਦਾ।

20. ਹੱਸਣਾਂ ਸਿੱਖੋ ਉਮਰ ਕੋਈ ਵੀ ਹੋਵੇ ਜਵਾਨ ਮਹਿਸੂਸ ਕਰੋਗੇ।

21. ਜਦੋਂ ਮੌਜ ਮੇਲੇ ਦੀ ਹਿੰਮਤ ਨਹੀਂ ਰਹਿੰਦੀ ਤਾਂ ਮਨੁੱਖ ਕਹਿੰਦਾ ਹੈ ਕਿ ਸਭ ਕੁਝ ਛੱਡ ਦਿਤਾ ਹੈ।

22. ਜਿਹੜੇ ਸੋਚ ਦੇ ਪਖੋਂ ਜ਼ਮਾਨੇ ਨਾਲੋਂ ਅੱਗੇ ਹੁੰਦੇ ਹਨ ਉਹਨਾਂ ਦੀ ਸੋਚ ਉਹਨਾਂ ਦਾ ਔਗੁਣ ਗਿਣੀ ਜਾਂਦੀ ਹੈ।

23. ਚੰਗਾ ਅਧਿਆਪਕ ਵਿਦਿਆਰਥੀ ਨੂੰ ਕੇਵਲ ਹਿਸਾਬ ਦੇ ਫਾਰਮੂਲੇ ਹੀ ਨਹੀਂ ਦੱਸਦਾ,ਰਿਸ਼ਤਿਆਂ ਦੀ ਜੂਮੈਟਰੀ ਤੇ ਜ਼ਿੰਦਗੀ ਦਾ ਅਲਜ਼ਬਰਾ ਵੀ ਸਮਝਾਉਂਦਾ ਹੈ।

24. ਮਨੁੱਖਾਂ ਵਾਂਗ ਪਸ਼ੂ ਪੰਛੀ ਉਦਾਸ ਨਿਰਾਸ਼ ਨਹੀਂ ਹੁੰਦੇ ਕਿਓਂਕਿ ਉਹ ਕਿਸੇ ਨੂੰ ਪ੍ਰਭਾਵਿਤ ਕਰਨ ਦਾ ਯਤਨ ਨਹੀਂ ਕਰਦੇ।

25. ਜਿਹੜੇ ਬਹੁਤ ਬੋਲਦੇ ਹਨ ਉਹ ਕਿਸੇ ਨਾਲ ਪਿਆਰ ਹੋਣ ਤੇ ਚੁੱਪ ਹੋ ਜਾਂਦੇ ਹਨ।

26. ਠੀਕ ਵਕਤ ਤੇ ਕੀਤੀ ਕੋਈ ਗਲਤੀ ਗਲਤ ਵਕਤ ਤੇ ਕੀਤੀ ਸਿਆਣਪ ਨਾਲੋਂ ਚੰਗੀ ਹੁੰਦੀ ਹੈ।

27. ਮਹਾਨ ਕਵਿਤਾ ਨੂੰ ਸਿਰਜਦਾ ਪਾਗਲਪਣ ਹੈ ਪਰ ਲਿਖਦੀ ਅਕਲ ਹੈ।

28. ਇਕ ਨੂੰ ਮਾਰੋਗੇ ਕਾਤਲ ਅਖਵਾਓਂਗੇ, ਲੱਖਾਂ ਨੂੰ ਮਾਰੋਗੇ ਜੇਤੂ ਅਖਵਾਓਂਗੇ, ਹਰ ਕਿਸੇ ਨੂੰ ਮਾਰੋਗੇ ਰੱਬ ਅਖਵਾਓਂਗੇ।

29. ਬਹੁਤੇ ਲੋਕ ਪ੍ਰਸੰਨਤਾ ਲੱਭਣ ਵਿਚ ਲਗੇ ਹੋਏ ਹਨ, ਲੋੜ ਪ੍ਰਸੰਨਤਾ ਸਿਰਜਣ ਦੀ ਹੈ।

30. ਅਸੀਂ ਪ੍ਰਸ਼ੰਸ਼ਾ ਹੀ ਨਹੀਂ ਚਾਹੁੰਦੇ ਇਹ ਚਾਹੁੰਦੇ ਹਾਂ ਕਿ ਪ੍ਰਸ਼ੰਸ਼ਾ ਹੋਰਾਂ ਦੀ ਹਾਜ਼ਰੀ ਵਿਚ ਕੀਤੀ ਜਾਵੇ।

31. ਧਨ ਵਾਂਗ ਦੋਸਤੀ ਵੀ ਕਮਾਉਣੀ ਸੌਖੀ ਹੁੰਦੀ ਹੈ ਸਾਂਭਣੀਂ ਔਖੀ ਹੁੰਦੀ ਹੈ।

32. ਜੇ ਹੀਰ ਨੇ ਮਿਰਜ਼ੇ ਨੂੰ ਪਿਆਰ ਕੀਤਾ ਹੁੰਦਾ ਤਾਂ ਪੰਜਾਬ ਵਿਚ ਪਿਆਰ ਦੀ ਪ੍ਰੰਪਰਾ ਹੋਰ ਹੋਣੀ ਸੀ।

33. ਘਾਟਿਆਂ ਦੇ ਕੁਲ ਜੋੜ ਨੂੰ ਤਜ਼ਰਬਾ ਕਹਿੰਦੇ ਹਨ।

34. ਗੁਲਾਬਾਂ ਨੂੰ ਹਸਾਉਣ ਵਾਸਤੇ ਤ੍ਰੇਲ ਆਪ ਰੋਂਦੀ ਹੈ।

35. ਹੱਸਣ ਨਾਲ ਸਿਹਤ ਠੀਕ ਰਹਿੰਦੀ ਹੈ,ਰੋਣ ਨਾਲ ਜਖਮ ਭਰ ਜਾਂਦੇ ਹਨ।

36. ਨੌਕਰ ਘੜੀ ਦੇਖ ਕੇ ਕੰਮ ਕਰਦਾ ਹੈ ਤੇ ਮਾਲਕ ਕੰਮ ਕਰਕੇ ਘੜੀ ਦੇਖਦਾ ਹੈ।

37. ਅਕਲ ਜੇ ਚੁੱਪ ਰਹੇ ਤਾਂ ਹੀ ਅਹਿਸਾਸ ਬੋਲਦਾ ਹੈ।

38. ਨੱਚਦੀ ਝੂਮਦੀ ਅਕਲ ਨੂੰ ਕਲਪਨਾ ਕਹਿੰਦੇ ਹਨ।

39. ਨੌਕਰ ਨੂੰ ਇਕ ਵਾਰ ਦਿਤੀ ਸਹੂਲਤ ਵਾਪਸ ਨਹੀਂ ਲਈ ਜਾ ਸਕਦੀ।

40. ਧਿਆਨ ਤੂੰ ਨੂੰ ਕੱਟ ਦਿੰਦਾ ਹੈ,ਪ੍ਰੇਮ ਮੈਂ ਨੂੰ ਕੱਟ ਦਿੰਦਾ ਹੈ।

41. ਜਰਮਨ ਹੈਂਕੜ,ਅਮਰੀਕੀ ਧਮਕੀ,ਅੰਗਰੇਜ਼ੀ ਰੋਅਬ,ਫਰਾਂਸੀਸੀ ਨਖਰਾ,ਇਤਾਲਵੀ ਚੁੱਪ,ਯੂਨਾਨੀ ਗੰਭੀਰਤਾ,ਤਿਬਤੀ ਨਿਮਰਤਾ,ਇਜ਼ਰਾਇਲੀ ਬਦਲਾ ਅਤੇ ਭਾਰਤੀ ਸ਼ਰਧਾ ਜਗਤ ਪ੍ਰਸਿਧ ਹਨ।

42. ਵਿਸਥਾਰ ਦੀ ਲੋੜ ਝੂਠ ਨੂੰ ਹੀ ਹੂੰਦੀ ਹੈ ਸੱਚ ਸਦਾ ਸੰਖੇਪ ਹੁੰਦਾ ਹੈ।

43. ਡੂੰਘੇ ਵਿਚਾਰ ਚੁੱਪ ਵਿਚੋਂ ਉਪਜਦੇ ਹਨ ਅਤੇ ਚੁੱਪ ਉਪਜਾਓਂਦੇ ਹਨ।

44. ਸਾਰੇ ਯੰਤਰ ਸਾਡੀਆਂ ਇੰਦਰੀਆਂ ਦੇ ਵਿਸਥਾਰ ਹਨ।

45. ਅਧਿਆਪਕ ਪੜਾਓਂਦੇ ਹਨ,ਗੁਰੁ ਜਗਾਓਂਦੇ ਹਨ।

46. ਕਿਸੇ ਵਲੋਂ ਆਪਣੀਂ ਕਾਬਲੀਅਤ ਬਰਬਾਦ ਕਰਨਾ ਹਰ ਕਿਸੇ ਨੂੰ ਓੁਦਾਸ ਕਰਦਾ ਹੈ।

47. ਚੰਗੇ ਅਤੇ ਮਾੜੇ ਅਧਿਆਪਕ ਦੀ ਕੇਵਲ ਤਨਖਾਹ ਬਰਾਬਰ ਹੁੂੰਦੀ ਹੈ ਬਾਕੀ ਹਰ ਗੱਲ ਵਖਰੀ ਹੁੂੰਦੀ ਹੈ।

48. ਇਕ ਚੰਗੀ ਪੁਸਤਕ ਮਨ ਦੀ ਕੈਦ ਵਿਚੌਂ ਹਜ਼ਾਰਾਂ ਪਰਿੰਦਿਆਂ ਨੂੰ ਅਜ਼ਾਦ ਕਰ ਦਿੰਦੀ ਹੈ।

49. ਜਦੌਂ ਆਰੰਭ ਸੰਪੂਰਨ ਹੋ ਜਾਂਦਾ ਹੈ ਤਾਂ ਉਸਨੂੰ ਅੰਤ ਕਿਹਾ ਜਾਂਦਾ ਹੈ।

50. ਛੋਟੀ ਚੀਜ਼ ਦੇ ਵੱਡੇ ਪ੍ਰਛਾਂਵੇਂ ਨੂੰ ਚਿੰਤਾ ਕਹਿੰਦੇ ਹਨ।

Punjabi Writer Narinder Singh Kapoor One Line Status,Punjabi Quotes,Best Punjabi Quotes,Punjabi Quotes 2020,Punjabi Quotes 2021,Latest Punjabi Quotes,Punjabi Quotes And Status,Punjabi Quotes And Best Status

LEAVE A REPLY

Please enter your comment!
Please enter your name here