Ludhiana Girl Neha Verma Tops Punjab Board Class 10 With 99.54 Per Cent Marks

0
55

Ludhiana Girl Neha Verma Tops Punjab Board Class 10 With 99.54 Per Cent Marks

ਦੱਬਕੇ ਸ਼ੇਅਰ ਕਰੋ ਜੀ ਗਰੀਬ ਟਰੱਕ ਡਰਾਇਵਰ ਦੀ ਧੀ ਨੇ ਪੂਰੇ ਪੰਜਾਬ ਵਿੱਚੋਂ ਇੰਨੇ ਨੰਬਰ ਲੈ ਕੇ ਹਾਸਿਲ ਕੀਤਾ ਪਹਿਲਾ ਸਥਾਨ (ਮਾਂ-ਧੀ ਹੋਈਆਂ ਭਾਵੁਕ)

ਗਰੀਬ ਟਰੱਕ ਡਰਾਇਵਰ ਦੀ ਧੀ ਨੇ ਪੂਰੇ ਪੰਜਾਬ ਵਿੱਚੋਂ ਇੰਨੇ ਨੰਬਰ ਲੈ ਕੇ ਹਾਸਿਲ ਕੀਤਾ ਪਹਿਲਾ ਸਥਾਨ (ਮਾਂ-ਧੀ ਹੋਈਆਂ ਭਾਵੁਕ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੁੜੀਆਂ ਨੇ ਬਾਜੀ ਮਾਰੀ ਹੈ ਬਹੁਤ ਖੁਸ਼ੀ ਹੁੰਦੀ ਜਦੋਂ ਧੀਆਂ ਹਰ ਖੇਤਰ ਵਿੱਚ ਮੱਲਾਂ ਮਾਰਦੀਆਂ ਹਨ। 10ਵੀ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਨਤੀਜਿਆਂ ਦਾ ਬਹੁਤ ਹੀ ਲੰਮੇ ਸਮੇਂ ਤੋਂ ਇੰਤਜਾਰ ਸੀ ਤੇ ਕੱਲ੍ਹ ਉਹਨਾਂ ਦੇ ਇਸ ਇੰਤਜਾਰ ਦੀ ਘੜੀ ਖਤਮ ਹੋ ਗਈ ਹੈ ਜੀ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ ‘ਚ ਲੁਧਿਆਣਾ ਦੀ ਨੇਹਾ ਵਰਮਾ ਨੇ ਮੋਰਚਾ ਮਾਰ ਲਿਆ ਹੈ। ਨੇਹਾ ਵਰਮਾ ਨੇ 99.54 ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈਇਹ ਕੁੜੀ ਹੈ ਨੇਹਾ ਵਰਮਾਂ। ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਸ਼ਿਮਲਾਪੁਰੀ ਦੀ ਵਿਦਿਆਰਥਣ, ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀ ਦੇ ਜਿਵੇਂ ਹੀ ਨਤੀਜੇ ਆਏ ਤਾਂ ਪਤਾ ਲੱਗਿਆ ਕਿ ਨੇਹਾ ਪੰਜਾਬ ਵਿੱਚ ਪਹਿਲੇ ਸਥਾਨ ਤੇ ਆਈ ਆ। 650 ਵਿਚੋਂ 647 ਅੰਕ, 99.54 ਪ੍ਰਤੀਸ਼ਤ ਨੰਬਰ। ਖਬਰ ਸੁਣਦਿਆਂ ਹੀ ਰੋਣ ਲੱਗ ਗਈ, ਮਾਂ ਧੀ ਦੇ ਖੁਸ਼ੀ ਦੇ ਅੱਥਰੂ ਪੂੰਝਦੀ ਹੋਈ। ਇਹ ਨੇ ਪੰਜਾਬ ਦੀਆਂ ਧੀਆਂ, ਸਾਡੀਆਂ ਧੀਆਂ।

ਤੇ ਨੇਹਾ ਵਰਮਾਂ ਦੇ ਘਰ ਵਿਚ ਇਸ ਸਮੇਂ ਖੁਸ਼ੀ ਦਾ ਮਹੌਲ ਬਣਿਆਂ ਹੋਇਆ ਹੈ ਤੇ ਉਸਦੇ ਸਕੂਲ ਵਿਚ ਵੀ ਉਸਦੀ ਬਹੁਤ ਪ੍ਰਸ਼ੰਸ਼ਾ ਹੋ ਰਹੀ ਹੈ ਕਿਉਂਕਿ ਨੇਹਾ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਤੇ ਉਸਦੇ ਪਿਤਾ ਇੱਕ ਟਰੱਕ ਡਰਾਇਵਰ ਹਨ ਤੇ ਘਰ ਵਿਚ ਗਰੀਬੀ ਹੋਣ ਦੇ ਬਾਵਜੂਦ ਵੀ ਟਰੱਕ ਡਰਾਇਵਰ ਦੀ ਧੀ ਨੇ ਪੂਰੇ ਪੰਜਾਬ ਦੇ ਵਿਚੋਂ ਮੱਲਾਂ ਮਾਰੀਆਂ ਹਨ ਤੇ ਲੋਕਾਂ ਵੱਲੋਂ ਵੀ ਨੇਹਾ ਵਰਮਾ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਸਾਰੇ ਪੰਜਾਬ ਦੇ ਲੋਕਾਂ ਵੱਲੋਂ ਉਸਨੂੰ ਦੁਆਵਾਂ ਮਿਲ ਰਹੀਆਂ ਹਨ ਤੇ ਸ਼ੋਸ਼ਲ ਮੀਡਿਆ ਤੇ ਹੁਣ ਇਸ ਸਮੇਂ ਨੇਹਾ ਵਰਮਾ ਚਰਚਾ ਦੇ ਵਿਚ ਹੈ ਤੇ ਜਦੋਂ ਕਿ ਪੰਜਾਬ ਬੋਰਡ ਦੀ 10ਵੀ ਪ੍ਰੀਖਿਆ ਦੇ ਵਿਚੋਂ ਸੰਗਰੂਰ ਦੀ ਹਰਲੀਨ ਕੌਰ, ਲੁਧਿਆਣਾ ਦੀ ਅੰਕਿਤਾ ਸਚਦੇਵਾ, ਲੁਧਿਆਣਾ ਦੀ ਅੰਜਲੀ 99.23 ਫੀਸਦੀ ਨੰਬਰਾਂ ਨਾਲ ਦੂਜੇ ਨੰਬਰ ‘ਤੇ ਰਹੀਆਂ ਹਨ।ਇਸ ਤੋਂ ਇਲਾਵਾ ਲੁਧਿਆਣਾ ਦਾ ਅਭਿਗਿਆਨ ਕੁਮਾਰ, ਅੰਮ੍ਰਿਤਸਰ ਦੀ ਖੁਸ਼ਪ੍ਰੀਤ ਕੌਰ, ਲੁਧਿਆਣਾ ਦੀ ਅਨਿਸ਼ਾ ਚੋਪੜਾ ਅਤੇ ਐੱਸ. ਬੀ. ਐੱਸ. ਨਗਰ ਦੀ ਜੀਆ ਨੰਦਾ 99.08 ਫੀਸਦੀ ਨਾਲ ਤੀਜੇ ਨੰਬਰ ‘ਤੇ ਰਹੇ ਹਨ।

ਅੱਜ ਦੇ ਯੁੱਗ ਚ ਲੜਕੀਆਂ ਨੂੰ ਹਰ ਖੇਤਰ ’ਚ ਅੱਗੇ ਆਉੁਣ ਅਤੇ ਲਿਆਉੁਣ ਦੀ ਜ਼ਰੂਰਤ ਹੈ। ਜੇਕਰ ਅਸੀਂ ਬੱਚੀਆਂ ਨੂੰ ਕੁੱਖਾਂ ’ਚ ਕਤਲ ਕਰਦੇ ਰਹੇ ਤਾਂ ਸਾਡਾ ਦੇਸ਼ ਕਦੇ ਵੀ ਕਲਪਨਾ ਚਾਵਲਾ ਨੇਹਾ “ਸਾਨੀਆ ਮਿਰਜ਼ਾ ਵਰਗੀਆਂ ਧੀਆਂ ਨੂੰ ਜਨਮ ਨਹੀਂ ਦੇ ਸਕੇਗਾ। ਜੇਕਰ ਅਸੀਂ ਆਪਣੀਆਂ ਧੀਆਂ ਨੂੰ ਹਰ ਖੇਤਰ ਵਿਚ ਬਰਾਬਰਤਾ ਦੇਵਾਂਗੇ ਤਾਂ ਸਾਡਾ ਸਮਾਜ ਸੱਭਿਅਕ ਸਮਾਜ ਕਹਿਲਾਵੇਗਾ ਕਿਉੁਂਂਕਿ ਸੱਭਿਅਕ ਸਮਾਜ ਵਿਚ ਔਰਤਾਂ ਨੂੰ ਬਰਾਬਰਤਾ ਦੇ ਹੱਕ ਦਿੱਤੇ ਜਾਂਦੇ ਹਨ। ਸ਼੍ਰੀ ਗੁਰੂ ਨਾਨਕ ਜੀ ਨੇ ਔਰਤਾਂ ਨੂੰ ਉੱਚਾ ਦਰਜਾ ਦਿੱਤਾ ਹੈ ਧੀਆਂ ਨੂੰ ਪਿਆਰ ਕਰਨ ਵਾਲੇ ਸ਼ੇਅਰ ਕਰਨ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Ludhiana Girl Neha Verma Tops Punjab Board Class 10 With 99.54 Per Cent Marks

Neha Verma, a student of Teja Singh Sutantar School at Ludhiana has topped in the Punjab School Education Board Class 10 exam, the result for which was announced here on Wednesday.

She got 99.54 per cent marks.

Harleen Kaur of Robin Model Senior Secondary School at Dhuri, Sangrur, stood second with 99.23 per cent marks.
Ankita Sachdeva of RS Model Senior Secondary School and Anjali of BCM Senior Secondary School also shared the second spot with 99.23 per cent marks.

The third position was shared by seven students. They got 99.08 per cent marks each.

 

LEAVE A REPLY

Please enter your comment!
Please enter your name here