Punjabi Bujartan And Punjabi Phelia Collection – (ਪੰਜਾਬੀ ਬੁਝਾਰਤਾਂ) ਅਤੇ ਓਹਨਾ ਦੇ ਜਵਾਬ

0
0

ਅਸੀਂ ਆਪਣੇ ਸਰੋਤਿਆਂ ਲਈ ਕੁੱਜ ਸਮਾਂ ਪਹਿਲਾ ਬੁਝਾਰਤਾਂ ਪਾਈਆ ਸਨ, ਉਹ ਤੁਸੀਂ ਇਸ ਲਿੰਕ ਤੇ ਕਲਿੱਕ ਕਰ ਕੇ ਪੜ ਸਕਦੇ ਹੋ (ਪੰਜਾਬੀ ਬੁਝਾਰਤਾਂ) , ਅੱਜ ਅਸੀਂ ਉਸ ਪੋਸਟ ਬੁਜਰਤਾ ਦੇ ਜਵਾਬ ਇੱਥੇ ਦੇਣ ਲੱਗੇ ਆ ।

1. ਬੁਝਾਰਤ – ਚਿਟਾ ਹਾਂ ਪਰ ਦੁਧ ਨਹੀ,ਗਜਦਾ ਹਾਂ ਪਰ ਰੱਬ ਨਹੀ, ਵਲ ਖਾਂਦਾ ਹਾਂ ਪਰ ਸੱਪ ਨਹੀ

ਬੁਝਾਰਤ ਦਾ ਜਵਾਬ – ਪਾਣੀ ਜਾਂ ਸੰਖ

2. ਬੁਝਾਰਤ – ਕਾਲਾ ਸੀ ਕਲਿੱਤ੍ਰ ਸੀ ,ਕਾਲੇ ਪੇਓ ਦਾ ਪੁੱਤਰ ਸੀ,ਸਿਰ ਦੇ ਵਾਲ ਚਰਦਾ ਸੀ,ਭੱਜ ਗੁਥਲੀ ਵਿੱਚ ਵੜਦਾ ਸੀ

ਬੁਝਾਰਤ ਦਾ ਜਵਾਬ – ਅੱਖ ਵਿੱਚਲੀ ਪੁੱਤਲੀ

3. ਬੁਝਾਰਤ – ਸੋਲ਼ਾਂ ਧੀਆਂ,ਚਾਰ ਜੁਆਈ

ਬੁਝਾਰਤ ਦਾ ਜਵਾਬ – ਉਂਗਲਾਂ ਤੇ ਅੰਗੂਠੇ

4. ਬੁਝਾਰਤ – ਸਭ ਤੋਂ ਪਹਿਲਾਂ ਮੈਂ ਜੰਮਿਆ,ਫੇਰ ਮੇਰਾ ਭਾਈ,ਖਿੱਚ ਧੂ ਕੇ ਬਾਪੂ ਜੰਮਿਆ,ਪਿਛੋਂ ਸਾਡੀ ਮਾਈ

ਬੁਝਾਰਤ ਦਾ ਜਵਾਬ – ਦੁੱਧ, ਦਹੀਂ, ਮੱਖਣ ਤੇ ਲੱਸੀ

5. ਬੁਝਾਰਤ – ਕੌਲ ਫੁੱਲ ਕੌਲ ਫੁੱਲ,ਫੁੱਲ ਦਾ ਹਜਾਰ ਮੁੱਲ ਕਿਸੇ ਕੋਲ ਅੱਧਾ,ਕਿਸੇ ਕੋਲ ਸਾਰਾ ਕਿਸੇ ਕੋਲ ਹੈ ਨੀਂ ਵਿਚਾਰਾ

ਬੁਝਾਰਤ ਦਾ ਜਵਾਬ – ਨਿਗ੍ਹਾ / ਮਾਂ-ਪਿਓ

6. ਬੁਝਾਰਤ – ਨਿੱਕੇ ਨਿੱਕੇ ਮੇਮਨੇ ਪਹਾੜ ਚੁੱਕੀਂ ਜਾਂਦੇ ਨੈ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ?

ਬੁਝਾਰਤ ਦਾ ਜਵਾਬ – ਰੇਲ ਗੱਡੀ ਦੇ ਡੱਬੇ

7. ਬੁਝਾਰਤ – ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਣ

ਬੁਝਾਰਤ ਦਾ ਜਵਾਬ – ਚੁੱਲਾ,ਤਵਾ ਤੇ ਰੋਟੀ

8. ਬੁਝਾਰਤ – ਅੱਗਿਉਂ ਨੀਵਾਂ ਪਿੱਛਿਉਂ ਉੱਚਾ ਘਰ-ਘਰ ਫਿਰੇ ਹਰਾਮੀ ਲੁੱਚਾ

ਬੁਝਾਰਤ ਦਾ ਜਵਾਬ – ਛੱਜ

9. ਬੁਝਾਰਤ – ਨਿੱਕੀ ਜਿਹੀ ਪਿੱਦਣੀ ਪਿੱਦ-ਪਿੱਦ ਕਰਦੀ ਸਾਰੇ ਜਹਾਨ ਦੀ ਲਿੱਦ ਕੱਠੀ ਕਰਦੀ

ਬੁਝਾਰਤ ਦਾ ਜਵਾਬ – ਬਹੁਕਰ/ਝਾੜੂ

10. ਬੁਝਾਰਤ – ਬਾਪੂ ਕਹੇ ਤੇ ਅੜ ਜਾਂਦਾ ਚਾਚਾ ਕਹੇ ਤਾਂ ਖੁਲ੍ਹ ਜਾਂਦਾ

ਬੁਝਾਰਤ ਦਾ ਜਵਾਬ – ਬੰਦ ਤੇ ਖੁੱਲਾ ਮੂੰਹ

LEAVE A REPLY

Please enter your comment!
Please enter your name here